ਪੰਜਾਬ ਸਟੇਟ ਟੋਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਗੱਡੀ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਚਾਲਕ ਨੇ ਬਿਨਾਂ ਬ੍ਰੇਕ ਲਗਾਏ ਸਿੱਧਾ ਟੋਲ ਬੈਰੀਅਰ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਅੱਗੇ ਖੜ੍ਹਾ ਮੁਲਾਜ਼ਮ ਗੱਡੀ ਦੀ ਲਪੇਟ ਵਿੱਚ ਆ ਗਿਆ ਅਤੇ ਬੋਨਟ 'ਤੇ ਜਾ ਡਿੱਗਿਆ। ਚਾਲਕ ਉਸ ਨੂੰ ਕੁਝ ਦੂਰੀ ਤੱਕ ਘੜੀਸਦਾ ਲੈ ਗਿਆ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ।